Top Local Places

Sikhs USA Canada

Sikhs usa, New York, United States
Community Organization
advertisement

Description

ad

ਇਹ ਪੇਜ ਸਿਖੀ ਪ੍ਰਚਾਰ ਲਈ ਬਣਾਇਆ ਗਿਆ ਹੈ ਇਸ ਨੂੰ ਵਧ ਤੋਂ ਵਧ ਲਾਇਕ ਤੇ ਸ਼ੇਅਰ ਕਰੋ

RECENT FACEBOOK POSTS

facebook.com

#ਜੀਵਨੀ_ਗੁਰੂਅਮਰਦਾਸ_ਜੀ ਦੇਖਦੇ ਹਾਂ ਜੀ ਅੱਜ ਦੇ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਤਿਕਾਰ ਵਿੱਚ ਕੌਣ ਕੌਣ ਸ਼ੇਅਰ ਕਰਕੇ ਵਾਹਿਗੁਰੂ ਲਿਖਦਾ ਜੀ ਅੱਜ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੂਰਬ ਹੈ ਜੀ, ਜਿਨ੍ਹਾ ਨੇ ਸਮਾਜ ਵਿਚੋ ਜਾਤ-ਪਾਤ ੳੁਚ-ਨੀਚ ਦੀ ਭਾਵਨਾ ਨੂੰ ਖਤਮ ਕਰਨ ਲੲੀ ਸੰਗਤ ਤੇ ਪੰਗਤ ਦੀ ਰੀਤ ਚਲਾੲੀ, ਅਤੇ ਅੋਰਤ ਜਾਤ ਦੀ ਦੁਰਦਸ਼ਾ ਰੋਕਣ ਸਤੀ ਪ੍ਰਥਾ ਦਾ ਅੰਤ ਕਰਵਾਿੲਅਾ ਅਤੇ ਵਿਧਵਾ ਵਿਅਾਹ ਦੀ ਰੀਤ ਚਲਵਾੲੀ,

facebook.com

ਸਾਡੇ ਵੱਲੋਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ #ਜੋਤੀ_ਜੋਤ_ਸਮਾਉਣ_ਦਿਵਸਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ਰਚਨਾਵਾਂ ਹਨ, ਜਿਨ੍ਹਾਂ ਵਿੱਚ 'ਅਨੰਦੁ ਸਾਹਿਬ' ਵੀ ਸ਼ਾਮਿਲ ਹੈ । ਗੁਰੂ ਅਮਰ ਦਾਸ ਜੀ ਨੇ ੧ ਸਤੰਬਰ ੧੫੭੪ ਨੂੰ ਗੁਰੂ ਰਾਮ ਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਉ ।। ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ Guru Amar Das (Gurmukhi: ਗੁਰੂ ਅਮਰ ਦਾਸ) (Sunday 23 May 1479 - Thursday 16 September 1574) was the third of the Ten Gurus of Sikhism and became Guru on Saturday, 16 April 1552 at the age of 73 following in the footsteps of Sri Guru Angad Dev Sahib ji, who left for his heavenly abode on 29 March 1552 aged 48. Guru Amar Das ji was born in 1479, 10 year after Guru Nanak the First Sikh Guru and founder of the Sikh faith. Guru Ji was the eldest son of Sri Tej Bhan Ji a farmer and trader and Mata Lachmi Ji, his devoted mother. He was a shopkeeper and lived in a village called Basarke which is near Amritsar. The third Sikh Guru was married to Mata Mansa Devi and they had four children - Two sons named Bhai Mohan and Bhai Mohri and two daughters named Bibi Dani Ji and younger daughter named Bibi Bhani Ji. Bibi Bhani later married Bhai Jetha who became the fourth Sikh Guru, Guru Ram Das. See article Platforms of Jetha. Map of the birth place of Guru Amar Das Contributions The Third Sikh Guru contributed the following to the people of the world: --All visitors to Gurdwaras were to first take Langar (Free Blessed Food) together before seeing the Guru. "First Pangat then Sangat" --Further abolished the Caste System. --Guru lifted the status of women and gave them equality with men. He strictly prohibited the practice of Sati (the dying of the wife on her husband's funeral pyre), "Parrda" (veil to cover the face), etc. --Established an Administration system for management of the increasing size of the Sikh congregations, called Manjis --Gift of the prayer called Anand Sahib, which is one of the Five Banis recited daily by devout Sikhs. --Established the city of Goindval on the banks of river Bias in 1552 A.D. --The Guru contributed a total of 907 hymns to the Sri Guru Granth Sahib. =============================================== #Joti #Jot #Diwas #Dhan Dhan #Sri #Guru Amar Das Ji #Waheguru Ji Ka #Khalsa Waheguru Ji Ki #Fateh

facebook.com

facebook.com

facebook.com

ਬੇਨਤੀ ਹੈ ਜੀ ਵਾਹਿਗੁਰੂ ਲਿਖਣਾ ਤੇ ਸ਼ੇਅਰ ਕਰਨਾ ਜੀ ਦਰਸ਼ਨ ਕਰੋ Ay model Darbar Sahib Harmandir da ik nadir namoona Lahore Museum wich Sikh Empire Exhibition wich rakhia gia aay or koi 100 sal purana ay . Ay nayab model Pital , Hathi Dandh , Lakri , or Sonay nal banaya gia aay pakistan wich shaid aay ik hi tawreekhi model aay .

facebook.com

ਦਰਸ਼ਨ ਕਰੋ ਅਤ ਸਭ ਨਾਲ ਸ਼ੇਅਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਬਾਬ tag ur 2-3frnds in commts ਸੰਗਤ ਜੀ ਤੁਹਾਡੇ ਸ਼ੇਅਰ ਦਾ ਫਲ ਤੁਹਾਨੂੰ ਵੀ ਮਿਲਣਾ ਹੈ ਅਗਰ ਕੋਈ ਘਰ ਬੈਠਾ ਗੁਰੂ ਦੇ ਦਰਸ਼ਨ ਕਰਦਾ ਹੈ

facebook.com

ਆਉ ਪਿਆਰਿਉ ਗੁਰੂ ਰਾਮਦਾਸ ਜੀ ਦੇ ਘਰ ਤੋਂ ਵਾਹਿਗੁਰੂ ਦਾ ਹੁਕਮ ਗੁਰੂ ਸਾਹਿਬ ਦੇ ਪ੍ਰੇਮ ਚ ਦੁਨੀਆ ਦੇ ਕੋਨੇ ਕੋਨੇ ਤੱਕ ਹੋਕਾ ਪਹੁੰਚਾ ਦਿਉ Mukhwak 6-9-07 Darbar Sahib Sri Amritsar Ang (299) ਸਲੋਕੁ ॥ ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥ ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥ ਪਉੜੀ ॥ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ ਸਰਬ ਜੀਅ ਦਇਆ ॥ ਇਨ ਬਿਧਿ ਬਰਤੁ ਸੰਪੂਰਨ ਭਇਆ ॥ ਧਾਵਤ ਮਨੁ ਰਾਖੈ ਇਕ ਠਾਇ ॥ ਮਨੁ ਤਨੁ ਸੁਧੁ ਜਪਤ ਹਰਿ ਨਾਇ ॥ ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥ Punjabi Translation: ਸਲੋਕੁ ਸਿਰਫ਼ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਸਿਫ਼ਤ-ਸਾਲਾਹ ਵਿਚ ਹੀ ਆਤਮਕ ਆਨੰਦ ਹੈ ਪਰ) ਇਸ ਆਤਮਕ ਅਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ। (ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਕ ਆਨੰਦ ਤਾਂ ਮਿਲਦਾ ਹੈ; ਪਰ) ਗੁਣਾਂ (ਦੇ ਬਿਆਨ ਕਰਨ) ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ (ਕਿਉਂਕਿ) ਹੇ ਨਾਨਕ! ਉਹ ਤਾਂ ਸਾਰਾ ਅਸਚਰਜ ਰੂਪ ਹੈ ॥੧੧॥ਪਉੜੀ ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ,ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ-ਇਹੀ ਹੈ ਇਕਾਦਸ਼ੀ (ਦਾ ਵਰਤ)। (ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ,ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)। (ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ,ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ।ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ,ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥ Waheguru Ji Ka Khalsa Waheguru ji Ki Fateh

facebook.com

ਆਉ ਪਿਆਰਿਉ ਗੁਰੂ ਰਾਮਦਾਸ ਜੀ ਦੇ ਘਰ ਤੋਂ ਵਾਹਿਗੁਰੂ ਦਾ ਹੁਕਮ ਗੁਰੂ ਸਾਹਿਬ ਦੇ ਪ੍ਰੇਮ ਚ ਦੁਨੀਆ ਦੇ ਕੋਨੇ ਕੋਨੇ ਤੱਕ ਹੋਕਾ ਪਹੁੰਚਾ ਦਿਉ Evening Hukamnama Sri Harmandir Sahib Ji -September 5th, 2017 Ang 706 [TUESDAY], 21st Bhaadon (Samvat 549 Nanakshahi) ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ ☬ English Translation:- ☬ Shalok: He grants our hearts' desires, and fulfills all our hopes. He destroys pain and suffering; remember God in meditation, O Nanak - He is not far away. ||1|| Love Him, with whom you enjoy all pleasures. Do not forget that Lord, even for an instant; O Nanak, He fashioned this beautiful body. ||2|| ☬ ਪੰਜਾਬੀ ਵਿਆਖਿਆ :- ☬ ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧। ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ।੨। ☬ हिंदी में अर्थ :- ☬ हे नानक! जो प्रभु हमें मन भवन सुख देता है जो सब जगह (सब जीवो की उम्मीदें पूरी करता है, जो हमारे झगड़े और कलेश नास करने वाला है उस को याद कर वेह तेरे से दूर नहीं है।१। हे नानक! जिस प्रभु की बरकत से तुम सभी आनंद करते हो, उस से प्रीत जोड़। जिस प्रभु ने तुम्हारा सुंदर सरीर बनाया है, भगवन कर के उसे कभी भी न भूल।२। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..

facebook.com

#ਜਨਮ_ਦਿਵਸ_5ਸਤੰਬਰ_1661 " #ਰੰਘਰੇਟੇ_ਗੁਰੂ_ਕੇ_ਬੇਟੇ_ਬਾਬਾ_ਜੀਵਨ_ਸਿੰਘ_ਜੀ ਮੈਦਾਨੇ ਜੰਗ ਚ ਨਾ ਕਦੇ ਇਹ ਯੋਧੇ ਭੱਜਦੇ ਵੇਖੇ ਮੈਂ, ਸਗੋਂ ਰੱਖ ਕੇ ਸੀਸ ਧਲੀ ਤੇ ਹਮੇਸ਼ਾ ਨੱਚਦੇ ਵੇਖੇ ਮੈਂ, #ਗਗਨਦੀਪਸਿੰਘ ਰੰਘਰੇਟਾ ਗੁਰੂ ਕਾ ਬੇਟਾ, ਬਾਬਾ ਜੀਵਨ ਸਿੰਘ ਉਸ ਜੁਰਅਤ, ਵੀਰਤਾ,ਨਿਡਰਤਾ,ਜਜ਼ਬਾ,ਅ­ਤੇ ਕੁਰਬਾਨੀ ਨਾਲ ਲਰਖੇਜ ਸਪੂਰਨ ਆਤਮਾ ਦਾ ਨਾਮ ਹੈ। ਜਿਸਨੇ ਗੁਰੂ ਭਗਤ ਹੋਣ ਦੀ ਉਹ ਮਿਸਾਲ ਪੇਸ਼ ਕੀਤੀ ਜਿਹੜੀ ਸਿੱਖ ਇਤਿਹਾਸ ਵਿਚ ਸਾਇਦ ਹੀ ਕਿਤੇ ਮਿਲਦੀ ਹੋਵੇ,ਬਾਬਾ ਜੀ ਨੇ ਗੁਰੂ ਪਰੀਵਾਰ ਲਈ ਆਪਣਾ ਸਾਰਾ ਪਰੀਵਾਰ ਹੀ ਨਿਛਾਵਰ ਕਰ ਦਿੱਤਾ। ਜਿਸਦੀ ਸਿੱਖ ਕੌਮ ਹਮੇਸ਼ਾ ਰਿਣੀ ਰਹੇਗੀ। ੧-ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਤੋ ਬਾਅਦ ਸੀਸ ਚੁੱਕਣ ਲਈ , ਆਪਣੇ ਪਿਤਾ ਸਦਾ ਨੰਦ ਨੁੰ ਸਹੀਦ ਕਰਕੇ ਗੁਰੂ ਦੇ ਧੜ ਤੇ ਸੀਸ ਨਾਲ ਅਦਲਾ ਬਦਲੀ ਕਰਨ ਤੋ ਬਾਅਦ , ਧੜ ਦਾ ਸਸ਼ਕਾਰ ਆਪਣੇ ਜੱਦੀ ਮਕਾਨ ਨੁੰ ਅੱਗ ਲਾ ਕੇ ਕੀਤਾ। ਜੋ ਕਿ ਦਿਲਵਾਲੀ ਗਲੀ ਵਿੱਚ ਮੋਜੂਦ ਸੀ ਤੇ ਸੀਸ਼ ਅਨੰਦਪੁਰ ਪਹੁਚਾਇਆ। ਇਸ ਤੋ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਘੁੱਟ ਕੇ ਗੱਲਵੱਕੜੀ ਵਿੱਚ ਲੈ ਕੇ ਸਬਦ ਉਚਾਰਿਆ "ਰੰਘੁਰੇਟੇ ਗੁਰੂ ਕੇ ਬੇਟੇ" ੨-ਸਰਸਾ ਦੇ ਭਿਆਨਕ ਜੰਗ ਦੇ ਸਮੇ ਜਦੋ ਸਾਹਿਬਜਾਦਾ ਅਜੀਤ ਸਿੰਘ ਮੁਗਲ ਫੌਜਾ ਦੇ ਘੇਰੇ ਵਿਚ ਆ ਗਏ ਤਾ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਰੀਵਾਰ ਦੀ ਪਰਵਾਹ ਕਰੇ ਬਿਨਾ ਜੰਗ ਵਿਚ ਕੁੱਦ ਗਏ ਤੇ ਆਪਣੇ ਤਨ ਤੇ ਅਨੇਕਾ ਫੱਟ ਖਾ ਕੇ ਬਾਬਾ ਅਜੀਤ ਸਿੰਘ ਨੂੰ ਗੁਰੂ ਸਾਹਿਬ ਨਾਲ ਮਿਲਾਇਆ ।ਸਰਸਾ ਦੀ ਜੰਗ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਮਾਤਾ ਪ੍ਰੇਮੋ ,ਸੁਪਤਨੀ ਰਾਜ ਕੌਰ, ਤਾਇਆ ਆਗਿਆ ਰਾਮ,ਦੋ ਪੁੱਤਰ ਭਾਈ ਗੁਰਦਿਆਲ ਸਿੰਘ ਭਾਈ ਗੁਲਜਾਰ ਸਿੰਘ ਸਹੀਦ ਹੋ ਗਏ। ੩-ਚਮਕੌਰ ਦੀ ਜੰਗ ਬਾਬਾ ਜੀਵਨ ਸਿੰਘ ਦੇ ਦੋ ਪੁੱਤਰ ਭਾਈ ਸੁਖਾ ਸਿੰਘ ਭਾਈ ਸੇਵਾ ਸਿੰਘ ,ਸਹੁਰਾ ਭਾਈ ਸੁਜਾਨ ਸਿੰਘ,ਛੋਟਾ ਭਰਾ ਭਾਈ ਸੰਗਤ ਸਿੰਘ ਸਹੀਦ ਹੋਏ ਤੇ ਗੁਰੂ ਸਾਹਿਬ ਨੇ ਗੜ੍ਹੀ ਛੱਡਣ ਤੋ ਪਹਿਲਾ,ਕੁਰਬਾਨੀਆ ਦੇ ਮੁਜੱਸਮੇ,ਮਹਾਨ ਗੁਰੂ ਭਗਤ,ਬਾਬਾ ਜੀਵਨ ਸਿੰਘ ਜੀ ਨੰੂ ਆਪਣੀ ਜਗ੍ਹਾ ਬੈਠਾ ਕੇ ਕਲਗੀ ਤੇ ਬਸਤਰ ਪਹਿਨਾ ਕੇ ਹੁਕਮ ਕੀਤਾ ਲੜਦਿਆ ਸਹੀਦ ਹੋ ਜਾਣਾ , ਮੁਗਲਾ ਦੇ ਹੱਥ ਨਾ ਆਉਣਾ । "ਅੰਤ ਅਕੇਲਾ ਗੜ੍ਹ ਮੇ ਬੰਦੂਕੀ ਪ੍ਰਬੀਨ , ਜੀਵਨ ਸਿਘ ਰਘੁਰੇਟੜੋ ਜੋ ਜੂਝ ਗਇਉ ਸੰਗਦੀਨ। ਬਾਬਾ ਜੀਵਨ ਸਿੰਘ ਜੀ ਨੇ ਸਭ ਤੋ ਆਖੀਰ ਵਿੱਚ ਸਹਾਦਤ ਦਿੱਤੀ। ੪-ਬਾਬਾ ਜੀ ਨੇ ਗੁਰੂ ਸਾਹਿਬ ਨਾਲ ਸਾਰੀਆ ਜ਼ੰਗਾ ਵਿੱਚ ਵੱਧ ਚੱੜ ਕੇ ਹਿੱਸਾ ਲਿਆ।..

facebook.com

ਅਰਦਾਸ ਵਿੱਚ ਕਿੰਨੇ ਮੁਕਤਿਆਂ ਦਾ ਜਿਕਰ ਆਉਦਾ ਹੈ ਜੀ?? ਸਾਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਵੀਰੋ ਸਾਨੂੰ, ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ

facebook.com

ਬੇਨਤੀ ਹੈ ਜੀ ਵਾਹਿਗੁਰੂ ਲਿਖਣਾ ਤੇ ਸ਼ੇਅਰ ਕਰਨਾ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਬਦ ਕੀਰਤਨ ਪਰੰਪਰਾ ਸਿੱਖ ਗੁਰੂ ਸਾਹਿਬਾਨ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਧਰਮ-ਕਰਮ ਦੀ ਮਰਿਆਦਾ ਤੇ ਪਰੰਪਰਾ ਨੂੰ ਸਜੀਵ ਰੂਪ ਵਿੱਚ ਸਾਕਾਰ ਕੀਤਾ ਗਿਆ। ਸਦੀਆਂ ਤੋਂ ਅੱਠੇ ਪਹਿਰ ਕੀਰਤਨ ਦੀ ਅਖੰਡ ਧੁਨੀ ‘ਖ਼ਸਮ ਕੀ ਬਾਣੀ’, ‘ਇਲਾਹੀ ਬਾਣੀ’, ‘ਧੁਰ ਕੀ ਬਾਣੀ’ ਦਾ ਚਲਨ ਹਰੀ ਦੇ ਮੰਦਰ ਤੋਂ ਨਿਰੰਤਰ ਅਖੰਡ ਜੋਤ ਵਾਂਗ ਕਿਰਿਆਸ਼ੀਲ ਹੈ। ਬਾਣੀ ਦਾ ਇਹ ਪ੍ਰਵਾਹ ਭੌਤਿਕ ਜਗਤ ਦੀ ਧਾਰਮਿਕ ਕਿਰਿਆ, ਪ੍ਰਕਿਰਿਆ ਨੂੰ ਅਖੰਡ ਅਨਾਦਿ ਧੁਨੀ ਦੁਆਰਾ ਪਰਾ-ਭੌਤਿਕ ਜਗਤ ਦੇ ਪਰਮਪਿਤਾ ਦੇ ਸਥਾਨ ਹਰਿਮੰਦਰ ਵਿੱਚ ਪ੍ਰਵੇਸ਼ ਕਰਵਾਉਣ ਦਾ ਮਾਧਿਅਮ ਰੂਪ ਹੈ। ਸਿੱਖ ਧਰਮ ਦੇ ਦਰਯਨ ਸਿਧਾਂਤ ਦਾ ਵਿਵਹਾਰਕ ਪ੍ਰਤੱਖ ਰੂਪ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਹੈ। ਇਸੇ ਕਰਕੇ ਇਸ ਅਸਥਾਨ ਨੂੰ ਸਿੱਖ ਧਰਮ ਦੀ ਪਛਾਣ ਤੇ ਪ੍ਰਤੀਕ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਸਿੱਖ, ਧਰਮ-ਕਰਮ ਤੇ ਮਰਿਆਦਾ ਵਿਵਹਾਰਕ ਰੂਪ ਵਿੱਚ ਪੂਰਵਲੇ ਗੁਰੂ ਸਾਹਿਬਾਨ ਦੁਆਰਾ ਸਥਾਪਤ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਚਲਦੀ ਹੋਈ ਗੁਰੂ ਰਾਮਦਾਸ ਜੀ ਦੁਆਰਾ ਵਰੋਸਾਈ ਨਗਰੀ ਅੰਮ੍ਰਿਤਸਰ ਵਿੱਚ ਪਹੁੰਚੀ। https://www.facebook.com/SikhsItihaas/ ਵਿਸ਼ਵ ਵਿੱਚ ਇਸ ਅਸਥਾਨ ਨੂੰ ਓਹੀ ਮਾਨਤਾ ਪ੍ਰਾਪਤ ਹੈ ਜੋ ਹਿੰਦੂਆਂ ਲਈ ਬਨਾਰਸ, ਮੁਸਲਮਾਨਾਂ ਲਈ ਮੱਕਾ ਅਤੇ ਇਸਾਈਆਂ ਲਈ ਵੈਟੀਕਨ ਸਿਟੀ ਦੀ ਹੈ। ਵੱਖ-ਵੱਖ ਗੁਰੂ ਸਾਹਿਬਾਨਾਂ ਦਾ ਇਸ ਅਸਥਾਨ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਤਿਹਾਸਕ ਤੌਰ ‘ਤੇ ਜੁੜੇ ਹੋਣਾ ਇਸ ਦੀ ਪਵਿੱਤਰਤਾ ਦਰਸਾਉਂਦਾ ਹੈ। ਅੰਮ੍ਰਿਤ ਸਰੋਵਰ ਦੇ ਮੱਧ ਵਿੱਚ ਹਰਿਮੰਦਰ ਸਾਹਿਬ ਦੀ ਸਥਾਪਨਾ ਇਸ ਭੌਤਿਕ ਜਗਤ ਤੋਂ ਉਸ ਪਰਮ ਪਿਤਾ ਪਰਮਾਤਮਾ ਹਰੀ ਦੇ ਨਿਵਾਸ ਸਥਾਨ ਭਾਵ ਹਰਿਮੰਦਰ ਦਾ ਸਾਮੂਰਤੀਕਰਨ ਹੈ। ਚੌਹਾਂ ਵਰਣਾਂ, ਜਾਤ-ਪਾਤ, ਊਚ-ਨੀਚ ਅਤੇ ਇਨਸਾਨੀ ਪ੍ਰਚੱਲਿਤ ਵਿਤਕਰਿਆਂ ਅਤੇ ਵਖਰੇਵਿਆਂ ਤੋਂ ਉਪਰ ਇਹ ਅਸਥਾਨ ਕੇਵਲ ਚੌਹਾਂ ਦਰਵਾਜ਼ਿਆਂ ਵਾਲੀ ਇਮਾਰਤ ਮਾਤਰ ਨਹੀਂ ਸਗੋਂ ਇਸ ਵਿੱਚ ‘ਖ਼ਸਮ ਕੀ ਬਾਣੀ’ ਦੇ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਗੁਰੂ ਅਰਜਨ ਸਾਹਿਬ ਦੁਆਰਾ ਆਪ ਕਰਵਾਇਆ ਗਿਆ ਹੈ। https://www.facebook.com/SikhsItihaas/ ਸਿੱਖ ਧਰਮ ਦੀ ਸਮੁੱਚੀ ਧਾਰਮਿਕ ਮਰਿਆਦਾ ਇਸੇ ਪਾਵਨ ਗ੍ਰੰਥ ਦੀ ਪਾਵਨ ਬਾਣੀ ਉਤੇ ਆਧਾਰਤ ਤੇ ਕਿਰਿਆਸ਼ੀਲ ਕੀਤੀ ਗਈ। ਇਸ ਪਿੱਛੋਂ ਇਸ ਬਾਣੀ ਨੂੰ ਸੰਚਰਿਤ ਕਰਨ ਦੀ ਸੰਗੀਤ ਪਰੰਪਰਾ ‘ਸ਼ਬਦ ਕੀਰਤਨ’ ਮੂਲ ਤੇ ਵਿਸ਼ੇਸ਼ ਰੂਪ ਵਿੱਚ ਪ੍ਰਗਟ ਹੋਈ। ਸਮੇਂ ਸਮੇਂ ਸਿੱਖ ਇਸ ਅਸਥਾਨ ਦੀ ਸੁਰੱਖਿਆ-ਸੰਭਾਲ ਲਈ ਯਤਨਸ਼ੀਲ ਰਹੇ ਹਨ ਅਤੇ ਸਿੱਖ ਧਰਮ ਨਾਲ ਸਬੰਧਤ ਅੰਤਰੀਵੀ ਅਤੇ ਬਾਹਰੀ ਆਤਮਿਕ ਅਤੇ ਸੰਸਾਰੀ ਮਸਲਿਆਂ ਦਾ ਹੱਲ ਕੇਵਲ ਹਰਿਮੰਦਰ ਸਾਹਿਬ ਤੋਂ ਹੀ ਬਖਸ਼ਿਸ਼ ਰੂਪ ਵਿੱਚ ਗ੍ਰਹਿਣ ਕਰਦੇ ਤੇ ਤਲਾਸ਼ਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਦੀਵੀ ਮਹੱਤਵ ਨੂੰ ਪਛਾਣਦਿਆਂ ਅਸੀਂ ਇਸ ਅਸਥਾਨ ਨੂੰ ਸੰਗੀਤਕ ਪਰਿਪੇਖ ਭਾਵ ਇਸ ਦੀ ਕੀਰਤਨ ਪਰੰਪਰਾ ਨੂੰ ਵਿਚਾਰਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਹਰਿ ਦੇ ਵਾਸ ਦਾ ਸਥਾਨ ਹੈ। ਸਥੂਲ ਰੂਪ ਵਿਚ ਵੀ ਇਸ ਨੂੰ ਰੱਬੀ ਸਥਾਨ ਵਜੋਂ ਜਾਣਿਆਂ ਜਾਂਦਾ ਹੈ। ਵਿਸ਼ਵ ਭਰ ਵਿੱਚ ਗੋਲਡਨ ਟੈਂਪਲ ਦੇ ਨਾਂ ਨਾਲ ਸਿੱਖਾਂ ਦੇ ਕੇਂਦਰੀ ਸਥਾਨ ਵਜੋਂ ਜਾਣਿਆ ਜਾਂਦਾ ਹਰਿਮੰਦਰ ਸਾਹਿਬ ਨੂੰ ਦਿੱਖ ਜਾਂ ਭੌਤਿਕ ਰੂਪ ਵਿੱਚ ਗੁਰਮਤਿ ਦੇ ਹਰਿਮੰਦਰ ਦੇ ਚਿਤਵਨ ਤੇ ਸੰਕਲਪ ਅਨੁਸਾਰ ਗੁਰੂ ਅਰਜਨ ਦੇਵ ਜੀ ਦੁਆਰਾ ਸਾਕਾਰ ਕੀਤਾ ਗਿਆ ਇਹ ਅਸਥਾਨ ਸਮੁੱਚੀ ਕਾਇਨਾਤ, ਸਮੂਹ ਵਰਣਾਂ ਤੇ ਜਾਤਾਂ ਦੀ ਸਾਂਝ ਦੇ ਪ੍ਰਤੀਕ ਵਜੋਂ ਉਸਾਰਿਆ ਗਿਆ ਹੈ। https://www.facebook.com/SikhsItihaas/ ਸਿੱਖ ਧਰਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤ ਸਰੋਵਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਧਾਰਮਿਕ, ਇਤਿਹਾਸਕ ਅਤੇ ਸਿੱਖ ਦਰਸ਼ਨ ਦੇ ਦ੍ਰਿਸ਼ਟੀਕਣ ਤੋਂ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਿੱਖ ਧਰਮ ਦੀ ਅਰਦਾਸ ਰਾਹੀਂ ਹਰ ਰੋਜ਼ ਇਸ ਸਥਾਨ ਦੇ ਦਰਸ਼ਨ-ਦੀਦਾਰਾਂ ਅਤੇ ਚੌਕੀਆਂ, ਝੰਡੇ, ਬੁੰਗੇ ਆਦਿ ਦੇ ਅਟੱਲ ਰੂਪ ਦੀ ਕਾਮਨਾ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ, ਇਥੇ ਲੱਗਣ ਵਾਲੀਆਂ ਚੌਕੀਆਂ, ਸਿੱਖ ਮਿਸਲਾਂ ਦੀਆਂ ਹਸਤੀਆਂ ਨੂੰ ਪ੍ਰਗਟਾਉਣ ਵਾਲੇ ਬੁੰਗੇ ਅਤੇ ਨਿਸ਼ਾਨ, ਇਸ ਸਥਾਨ ਦੇ ਧਾਰਮਿਕ ਤੇ ਇਤਿਹਾਸਕ ਸਾਰਥਿਕਤਾ ਦਾ ਪ੍ਰਤੱਖ ਪ੍ਰਮਾਣ ਹਨ। ਕੇਵਲ ਇਮਾਰਤੀ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ‘ਪਰਮਾਤਮਾ ਦੇ ਮੰਦਰ’ ਵਜੋਂ ਇਸ ਸਥਾਨ ਨੂੰ ਸਮੁੱਚੀ ਮਾਨਵਤਾ ਦੇ ਸਾਂਝੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਚਲ ਕੇ ਵਿਆਸ ਦਰਿਆ ਪਾਰ ਕਰਕੇ ਇਸ ਸਥਾਨ ‘ਤੇ ਰੁਕੇ। ਸ੍ਰੀ ਗੁਰੂ ਅੰਗਦ ਦੇਵ ਜੀ ਪਹਿਲੀ ਵਾਰ ਖਡੂਰ ਸਾਹਿਬ ਤੋਂ ਚਲ ਕੇ ਇਸ ਰਸਤੇ ਤੋਂ ਹੁੰਦੇ ਹੋਏ ਕਰਤਾਰਪੁਰ ਪਹੁੰਚੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦੇ ਇਲਾਜ ਲਈ ਜੜ੍ਹੀ-ਬੂਟੀ ਲੱਭਦੇ ਹੋਏ ਗੁਰੂ ਅਮਰਦਾਸ ਜੀ ਨੇ ਇਸੇ ਹੀ ਅਸਥਾਨ ਤੋਂ ਅੰਮ੍ਰਿਤੀ ਨਾਮਕ ਬੂਟੀ ਪ੍ਰਾਪਤ ਕੀਤੀ। https://www.facebook.com/SikhsItihaas/ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਇਕੋ ਇੱਕ ਅਜਿਹਾ ਸਥਾਨ ਹੈ, ਜਿਥੇ ਪੰਜ ਸਦੀਆਂ ਤੋਂ ਸਿੱਖ ਸੰਗੀਤ ਦੀਆਂ ਵਿਭਿੰਨ ਧਾਰਾਵਾਂ ਦਾ ਪ੍ਰਵਹਿਤ ਹੁੰਦੀਆਂ ਆ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪੂਰਵਲੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰ ਕੇ ਭਾਦੋਂ ਸੁਦੀ ਏਕਮ 1661 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਆਦਿ ਗ੍ਰੰਥ’ ਦਾ ਪ੍ਰਕਾਸ਼ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਕੇ ਇਸ ਸਥਾਨ ਤੋਂ ਸ਼ਬਦ ਕੀਰਤਨ ਦੀ ਨਿੱਤ ਦੀ ਮਰਿਆਦਾ ਚਲਾਈ ਜੋ ਪੰਜ ਸਦੀਆਂ ਬੀਤ ਜਾਣ ਬਾਅਦ ਅੱਜ ਵੀ ਨਿਰੰਤਰ ਚਲੀ ਆ ਰਹੀ ਹੈ। ਇਸ ਸਮੇਂ ਤੱਕ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਸ਼ਬਦ ਕੀਰਤਨ ਮਰਿਆਦਾ ਵਿੱਚ ਆਸਾ ਦੀ ਵਾਰ, ਸੋਦਰੁ ਅਤੇ ਆਰਤੀ ਦੀਆਂ ਕੀਰਤਨ ਚੌਕੀਆਂ ਸ਼ਾਮਲ ਹੋ ਚੁਕੀਆਂ ਸਨ ਅਤੇ ਰਬਾਬ, ਸਿਰੰਦਾ, ਪਖਾਵਜ, ਜੋੜੀ ਵਰਗੇ ਸਾਜ਼ ਗੁਰੂ ਘਰ ਦੀ ਕੀਰਤਨ ਪਰੰਪਰਾ ਦਾ ਅੰਗ ਬਣ ਚੁੱਕੇ ਸਨ। ਭਾਈ ਮਰਦਾਨਾ ਜੀ ਦੇ ਵੰਸ਼ਜ ਰਬਾਬੀ ਕੀਰਤਨਕਾਰ ਪੀੜ੍ਹੀ-ਦਰ-ਪੀੜ੍ਹੀ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਸਨ। https://www.facebook.com/SikhsItihaas/ ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਸਿੱਖਾਂ ਨੂੰ ਲਾਮਬੰਧ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਉਨ੍ਹਾਂ ਅਧਿਆਤਮ ਜਗਤ ਦੇ ਸਰਵਉਚ ਮੰਦਰ ਵਜੋਂ ਪ੍ਰਸਤੁਤ ਕਰਦਿਆਂ, ਇਸ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ (ਅਕਾਲ ਬੁੰਗਾ) ਦੀ ਸਥਾਪਨਾ ਕੀਤੀ। ਅਕਾਲ ਤਖ਼ਤ ਸਾਹਿਬ ਦੇ ਇਸ ਸਥਾਨ ਉਤੇ ਗੁਰੂ ਹਰਿਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਗਾਤਮਕ ਕੀਰਤਨ ਪਰੰਪਰਾ ਦੀ ਤੁਲਨਾ ਵਿੱਚ ਲੌਕਿਕ ਰੂਪ ਵਿੱਚ ਸਿਰਜੇ ਅਕਾਲ ਤਖ਼ਤ ਉਤੇ ਲੋਕ-ਸੰਗੀਤ ਦੀ ਵਿਧਾ ਨੂੰ ਢਾਡੀ ਰਾਗ ਦੇ ਕੀਰਤਨ ਵਜੋਂ ਪ੍ਰਚਾਰਿਆ। ਢਾਡੀਆਂ ਦੁਆਰਾ ਅਧਿਆਤਮ ਤੇ ਵੀਰ-ਰਸੀ ਵਾਰਾਂ ਦੇ ਗਾਇਨ ਤੋਂ ਸਿੱਖਾਂ ਵਿੱਚ ਨਵੀਂ ਚੇਤਨਾ ਤੇ ਰੂਹ ਜਗਾਈ। ਗੁਰੂ ਹਰਿਗੋਬਿੰਦ ਜੀ ਨੂੰ ਜਦੋਂ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤਾਂ ਉਸ ਸਮੇਂ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਪਰੰਪਰਾ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦਿਆਂ ਲੋਕ-ਸੰਗੀਤ ਅੰਗ ਦੀ ਧਾਰਣੀ ‘ਚੌਕੀ ਸਾਹਿਬ ਦੀ ਕੀਰਤਨ ਪਰੰਪਰਾ’ ਪ੍ਰਾਰੰਭ ਹੋਈ। ਜੋ ਬਾਅਦ ਵਿੱਚ ਵਾਰੀ-ਵਾਰੀ ਗਾਉਣ ਕਰਕੇ ‘ਵਾਰੀਆਂ ਦੇ ਕੀਰਤਨ’ ਦੇ ਨਾਂ ਨਾਲ ਪ੍ਰਚੱਲਿਤ ਹੋਈ। https://www.facebook.com/SikhsItihaas/ ਅੰਮ੍ਰਿਤਸਰ ਦੀ ਜੰਗ ਤੋਂ ਬਾਅਦ ਸ੍ਰੀ ਹਰਿਗੋਬਿੰਦ ਸਾਹਿਬ ਕੀਰਤਪੁਰ ਜਾ ਬਿਰਾਜੇ। ਇਸ ਮਗਰੋਂ ਪ੍ਰਿਥੀ ਚੰਦ ਦੇ ਪਰਿਵਾਰ ਵਿੱਚੋਂ ਮਿਹਰਵਾਨ ਅਤੇ ਉਸ ਦੇ ਪੁੱਤਰ ਹਰਿ ਜੀ ਨੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਹੱਥੀਂ ਲੈ ਲਿਆ। ਹਰਿ ਜੀ ਦੇ ਅਕਾਲ ਚਲਾਣੇ ਉਪਰੰਤ 1756 ਬਿਕ੍ਰਮੀ ਤਕ ਇਸ ਦੇ ਪੁੱਤਰ ਨਰਾਇਣ ਦਾ ਕਬਜ਼ਾ ਰਿਹਾ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਗਈ। ਜ਼ਿਆਦਾ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਆਉਣ ਲੱਗ ਪਈਆਂ। ਇਸ ਸਮੇਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿਹਰਵਾਨ ਅਤੇ ਹਰਿ ਜੀ ਦੁਆਰਾ ਹੀ ਕੀਰਤਨ ਕਰਨ ਦੇ ਹਵਾਲੇ ਪ੍ਰਾਪਤ ਹੁੰਦੇ ਹਨ। ਇਤਿਹਸਕ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਅਤੇ ਕੀਰਤਨ ਮਰਿਆਦਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਹਿਤ ਮਾਤਾ ਸੁੰਦਰੀ ਜੀ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਸੰਨ 1721 ਵਿੱਚ ਭਾਈ ਮਨੀ ਸਿੰਘ ਨੂੰ ਦਸਮ ਪਿਤਾ ਦੇ ਮਾਮਾ ਕਿਰਪਾਲ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਭੇਜਿਆ। ਭਾਈ ਮਨੀ ਸਿੰਘ ਦੇ ਅੰਮ੍ਰਿਤਸਰ ਆਉਣ ਨਾਲ ਭਾਰੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਆਉਣ ਲੱਗੀਆਂ ਅਤੇ ਸਥਾਨਕ ਸੰਗਤਾਂ ਦੀ ਸਹਾਇਤਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਮੁੜ ਤੋਂ ਬਹਾਲ ਕੀਤੀ। 1748 ਈ. ਵਿੱਚ ਸਲਾਬਤ ਖ਼ਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮਨਾਹੀ ਉਪਰੰਤ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਵੱਡਾ ਇਕੱਠ ਕੀਤਾ ਅਤੇ ਸਲਾਬਤ ਖ਼ਾਨ ਦਾ ਸਫਾਇਆ ਕਰਕੇ 12 ਮਿਸਲਾਂ ਦੀ ਸਥਾਪਨਾ ਕੀਤੀ। ਇਨ੍ਹਾਂ ਮਿਸਲਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਆਲੇ-ਦੁਆਲੇ ਬੁੰਗੇ ਸਥਾਪਤ ਕੀਤੇ। ਬੁੰਗਿਆਂ ਵਿੱਚ ਸ਼ਬਦ ਕੀਰਤਨ ਦੀ ਸਿਖਲਾਈ ਅਤੇ ਗੁਰਮਤਿ ਦੇ ਸਿਧਾਂਤਾ ਦੇ ਪਰਚਾਰ ਦੇ ਵਿਸੇਸ਼ ਉਪਰਾਲੇ ਵੀ ਕੀਤੇ ਗਏ। ਬੁੰਗਿਆਂ ਦੇ ਨਾਮ, ਸਿੱਖ ਮਿਸਲਾਂ, ਸਿੱਖ-ਸਰਦਾਰਾਂ, ਰਾਜੇ-ਮਹਾਂਰਾਜਿਆਂ, ਇਲਾਕਿਆਂ ਅਤੇ ਨਗਰਾਂ ਦੇ ਨਾਵਾਂ ਨਾਲ ਪ੍ਰਸਿੱਧ ਹੋਏ। ਚੜ੍ਹਦੇ ਪਾਸੇ ਦੇ ਬੁੰਗੇ: ੧) ਬੁੰਗਾ ਅਖਾੜਾ ਬ੍ਰਹਮ ਬੂਟਾ, ਮਹੰਤ ਸੰਤੋਖ ਦਾਸ (1812 ਬਿ.) ਬੁੰਗਾ ਰਾਮ ਸਿੰਘ ਗਿਆਨੀ, ਗਿਆਨੀ ਕੌਮ ਭੱਟ (1835 ਬਿ.) ਬੁੰਗਾ ਰਾਮਗੜ੍ਹੀਆਂ, ਜੱਸਾ ਸਿੰਘ, (1812 ਬਿ.) ਬੁੰਗਾ ਬੂੜੀਏ ਵਾਲੇ ਸਰਦਾਰਾਂ ਦਾ (1828 ਬਿ.) ਬੁੰਗਾ ਜੇਠੂਵਾਲੀਆਂ (1835 ਬਿ.) ਬੁੰਗਾ ਮਜ਼੍ਹਬੀ ਸਿੰਘਾਂ (1834 ਬਿ.) ਬੁੰਗਾ ਭਾਈ ਵਸਤੀ ਰਾਮ (1870 ਬਿ.) ਬੁੰਗਾ ਜਵਾਲਾ ਸਿੰਘ ਭੜਾਣੀਆਂ (1865 ਬਿ.) ਬੁੰਗਾ ਸੰਤ ਜੋਗਾ ਸਿੰਘ ਨਿਰਮਲਾ, ਮਹੰਤ ਸਾਹਿਬ ਸਿੰਘ (1807 ਬਿ.) ੨) ਬੁੰਗਾ ਟੇਕ ਸਿੰਘ ਵਾਲਾ (1860 ਬਿ.) ਦੱਖਣੀ ਪਾਸੇ ਦੇ ਬੁੰਗੇ: ੧) ਬੁੰਗਾ ਸਰਦਾਰਾਨ ਸੋਹਲਾਂ ਵਾਲੀਏ (1942 ਬਿ.) ਬੁੰਗਾ ਬੁੱਧ ਸਿੰਘ ਵਾਲਾ (1860 ਬਿ.) ਬੁੰਗਾ ਸੋਹੀਆਂ ਵਾਲਾ (ਸੂਈਆਂ). (1863 ਬਿ.) ਸ਼ਹੀਦ ਬੁੰਗਾ (1821 ਬਿ.) ਬੁੰਗਾ ਕੇਸਗੜ੍ਹੀਆਂ (1822 ਬਿ.) ਬੁੰਗਾ ਅਨੰਦਪੁਰੀਆਂ (1824 ਬਿ.), (1850 ਬਿ.) ਬੁੰਗਾ ਦਸੌਂਧਾ ਸਿੰਘ ਸਿੱਧਵਾਂ (1824 ਬਿ.) ਬੁੰਗਾ ਝਬਾਲੀਆਂ, ਸੁਜਲਹਿ (1845 ਬਿ.) ਬੁੰਗਾ ਕਾਲਿਆ ਵਾਲੇ ਸਰਦਾਰਾਂ ਦਾ (1852 ਬਿ.) ਬੁੰਗਾ ਤਾਰਾ ਸਿੰਘ (1822 ਬਿ.) ਬੁੰਗਾ ਤਾਰਾ ਸਿੰਘ, ਕਾਹਨ ਸਿੰਘ ਮਾਨ (1822 ਬਿ.) ਬੁੰਗਾ ਭੰਗਾ ਸਿੰਘ ਥਾਨੇਸ੍ਰੀ (1819 ਬਿ.) ਬੁੰਗਾ ਮੱਝਾ ਸਿੰਘ, ਤੇਜਾ ਸਿੰਘ (1813 ਬਿ.) ਬੁੰਗਾ ਬਘੇਲ ਸਿੰਘ, ਪ੍ਰਸਿੱਧ ਮਾਨਾਂਵਾਲੀਆਂ ਛਲੌਦੀ ਵਾਲਾ (1821 ਬਿ.) ਬੁੰਗਾ ਮੀਰਾਂ ਕੋਟੀਆਂ (1848 ਬਿ.) ਬੁੰਗਾ ਸ਼ਾਮ ਸਿੰਘ ਅਟਾਰੀ ਵਾਲਾ (1855 ਬਿ.) ਬੁੰਗਾ ਜੱਸਾ ਸਿੰਘ ਨਿਰਮਲਾ (1821 ਬਿ.) ਬੁੰਗਾ ਲੱਖਾ ਸਿੰਘ ਨਿਰਮਲਾ (1851 ਬਿ.) ਬੁੰਗਾ ਚੜ੍ਹਤ ਸਿੰਘ ਰਾਗੀ (1850 ਬਿ.) ਬੁੰਗਾ ਜੋਧ ਸਿੰਘ ਸਉੜੀਆਂ ਵਾਲਾ, ਸੇੜੀਆਂ ਵਾਲਾ (1821 ਬਿ.) ਬੁੰਗਾ ਜਵਾਲਾ ਸਿੰਘ ਪੜ੍ਹਾਣੀਆਂ (1867 ਬਿ.) ਬੁੰਗਾ ਕਬੂਲੇ ਵਾਲੀਆਂ, ਖੋਲਾਵਾਲ (1831 ਬਿ.) ਪੱਛਮੀ ਪਾਸੇ ਵਾਲੇ ਬੁੰਗੇ: ੧) ਬੁੰਗਾ ਜਲਿ੍ਹਆਂ ਵਾਲਾ, ਚੈਹਲੀਆਂ (1830 ਬਿ.) ਬੁੰਗਾ ਸ਼ਾਹਵਾਦੀਆਂ (1830 ਬਿ.) ਬੁੰਗਾ ਮਜੀਠੀਆਂ (1870 ਬਿ.) ਬੁੰਗਾ ਸਿੰਘ ਪੁਰੀਆਂ (1860 ਬਿ.) ਬੁੰਗਾ ਸਿੰਘ ਪੁਰੀਆਂ ਦੂਜਾ (1865 ਬਿ.) ਬੁੰਗਾ ਗੱਦੋਂ ਵਾਲੀਆਂ, ਗਿੰਦੂ ਵਾਲੀਆਂ (1850 ਬਿ.) ਬੁੰਗਾ ਜਮੇਂਦਾਰਾਂ (1871 ਬਿ.) ਬੁੰਗਾ ਘਨੱਯਾ ਸਰਦਾਰਾਂ (1809 ਬਿ., 1912 ਬਿ.) ਬੁੰਗਾ ਰਾਮਾ ਧਿਆਨ ਸਿੰਘ (1881 ਬਿ.) ਬੁੰਗਾ ਬਾਰਾਂ ਦਰੀ ਵਾਲਾ (1827 ਬਿ.) ਬੁੰਗਾ ਅਕਾਲ ਬੁੰਗਾ (1665 ਬਿ.) ਬੁੰਗਾ ਜੋਧ ਸਿੰਘ ਛਾਪਾ ਵਾਲਾ (1850 ਬਿ.) ਬੁੰਗਾ ਭਾਗ ਸਿੰਘ ਸ਼ਹੀਦ ਵਾਲਾ (1828 ਬਿ.) ਬੁੰਗਾ ਦੇਵਾ ਸਿੰਘ ਸ਼ਹੀਦ (1822 ਬਿ.) ਬੁੰਗਾ ਰਾਗੀ ਧਨਪਤਿ ਸਿੰਘ (1830 ਬਿ.) ਬੁੰਗਾ ਜਰਨੈਲ ਸਿੰਘ ਮੀਹਾਂ ਸਿੰਘ (1871 ਬਿ.) ਬੁੰਗਾ ਭਾਈ ਗੁਰਦਾਸ ਸਿੰਘ ਗਿਆਨੀ (1861 ਬਿ.) ਬੁੰਗਾ ਅਭੈ ਸਿੰਘ ਹੁਕਮਨਾਮੀਆਂ (1858 ਬਿ.) ਬੁੰਗਾ ਨਕੱਈ ਸਰਦਾਰਾਂ ਵਾਲਾ (1847 ਬਿ.) ਬੁੰਗਾ ਬਰਕੀ ਵਾਲੇ (1836 ਬਿ.) ਬੁੰਗਾ ਘੜਿਆਲੀਆਂ ਵਾਲਾ (1848 ਬਿ.) ਝੰਗਾ ਬੁੰਗਾ (1840 ਬਿ.) ਬੁੰਗਾ ਚਮਾਰੀ ਵਾਲੇ ਸਰਦਾਰਾਂ ਦਾ (1841 ਬਿ.) ਬੁੰਗਾ ਖਡੂਰੀਆਂ ਗੜ੍ਹਵਈਆਂ (1837 ਬਿ., 1840 ਬਿ.) ਬੁੰਗਾ ਸਿਆਲਕੋਟੀਆਂ (1850 ਬਿ.) ਬੁੰਗਾ ਗੋਇੰਦਵਾਲੀਆਂ (1850 ਬਿ.) ਬੁੰਗਾ ਚੀਚੇ ਵਾਲੇ ਸਰਦਾਰਾਂ ਦਾ (1856 ਬਿ.) ਬੁੰਗਾ ਸ਼ੁਕਰਚਕੀਏ ਸਰਦਾਰਾਂ ਦਾ (1838 ਬਿ.) ਉੱਤਰੀ ਪਾਸੇ ਦੇ ਬੁੰਗੇ: ੧) ਬੁੰਗਾ ਘੰਟਾ ਘਰ ਪੁਲੀਸ ਚੌਕੀ ‘ਤੇ ਚਬੂਤਰਾ ਘੰਟਾ ਘਰ, ਬੁੰਗਾ ਲਾਡਵੇ ਵਾਲਾ, ਕੰਵਰ ਨੌਨਿਹਾਲ ਸਿੰਘ, ਰਾਣੀ ਸਦਾ ਕੌਰ, ਮੈਹ ਹਵੇਲੀ, ਸਰਦਾਰਾਨ ਦਾਦੂਪੁਰੀਆਂ, ਸੰਤ ਨਿਰਮਲਾ, ਮਹਾਰਾਜਾ ਸ਼ੇਰ ਸਿੰਘ (1924 ਬਿ.) ਬੁੰਗਾ ਸੋਢੀਆਂ ਆਨੰਦਪੁਰੀਆਂ (1850 ਬਿ.) ਬੁੰਗਾ ਕਾਹਨ ਸਿੰਘ ਨਿਰਮਲਾ (1882 ਬਿ.) ਬੁੰਗਾ ਰਾਗੀ ਕਾਹਨ ਸਿੰਘ (1864 ਬਿ.) ਬੁੰਗਾ ਨੂਰ ਮਹੱਲੀਆਂ (1870 ਬਿ.) ਬੁੰਗਾ ਆਹਲੂਵਾਲੀਆ (1861 ਬਿ.) ਬੁੰਗਾ ਮਲਵੱਈਆਂ (1835 ਬਿ.) ਬੁੰਗਾ ਭਾਈ ਸਾਹਿਬਾਨ (1863 ਬਿ.) ਬੁੰਗਾ ਸਰਦਾਰਾਨ ਜੱਲੇ ਵਾਲੀਆਂ (1868 ਬਿ.) ਮਹਾਰਾਜਾ ਰਣਜੀਤ ਸਿੰਘ ਨੇ 1802 ਈ. (ਸੰਮਤ 1859) ਵਿੱਚ ਅੰਮ੍ਰਿਤਸਰ ਸ਼ਹਿਰ ‘ਤੇ ਕਬਜ਼ਾ ਕੀਤਾ ਅਤੇ ਸੰਗਮਰਮਰ ਤੇ ਸੋਨੇ ਨਾਲ ਹਰਿਮੰਦਰ ਨੂੰ ਭੂਸ਼ਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਹਰਿਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਵਿੱਚ ਭਾਈ ਮਨਸਾ ਸਿੰਘ ਵਰਗੇ ਉੱਚ ਕੋਟੀ ਦੇ ਕੀਰਤਨੀਏ ਸੇਵਾ ਕਰਦੇ ਰਹੇ। ਇਸ ਦੇ ਨਾਲ ਹੀ ਪ੍ਰਕਰਮਾ ਵਿੱਚ ਬਣੇ ਬੁੰਗਿਆਂ ਵਿੱਚ ਵੀ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ। ਇਨ੍ਹਾਂ ਬੁੰਗਿਆਂ ਵਿੱਚ ਭਾਈ ਚੜ੍ਹਤ ਸਿੰਘ ਰਾਗੀ, ਭਾਈ ਧਨਪਤਿ ਸਿੰਘ ਰਾਗੀ, ਭਾਈ ਕਾਹਨ ਸਿੰਘ ਰਾਗੀ ਕੀਰਤਨ ਦੀ ਸਿਖਲਾਈ ਵੀ ਦਿੰਦੇ ਰਹੇ। ਬੁੰਗਾ ਆਹਲੂਵਾਲੀਆਂ ਵਿੱਚ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨ ਲਈ ਜੱਥੇ ਤਿਆਰ ਕੀਤੇ ਜਾਂਦੇ ਸਨ। 1947 ਦੀ ਭਾਰਤ-ਪਾਕ ਵੰਡ ਨਾਲ ਸਿੱਖ ਹਿੰਦੁਸਤਾਨ ਦਾ ਹਿੱਸਾ ਬਣ ਗਏ। ਕੁਝ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿੱਚ ਚਲੇ ਗਏ। ਪਰ ਸ੍ਰੀ ਹਰਿਮੰਦਰ ਸਾਹਿਬ ਨੇ ਸਮੁੱਚੇ ਸਿੱਖ ਪੰਥ ਨੂੰ ਕੇਂਦਰੀ ਸ਼ਕਤੀ ਪ੍ਰਦਾਨ ਕੀਤੀ। ਮੁਸਲਮਾਨਾਂ ਦੇ ਪਾਕਿਸਤਾਨ ਜਾਣ ਨਾਲ ਰਬਾਬੀ ਦੇ ਨਾਲ ਹੀ ਰਬਾਬੀ ਕੀਰਤਨ ਦੀ ਇਕ ਵੱਡੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੀਰਤਨ ਪ੍ਰਸਤੁਤੀਆਂ ‘ਚੋਂ ਲੋਪ ਹੋਣ ਦੇ ਰਸਤੇ ‘ਤੇ ਚਲ ਪਈ। 1984 ਦੇ ਬਲਿਊ ਸਟਾਰ ਉਪਰੇਸ਼ਨ ਦੀ ਘਟਨਾ ਦਾ ਇਤਹਾਸਿਕ ਮਹੱਤਵ ਹੈ ਜਿਸ ਨੇ ਸਮੁੱਚੇ ਪੰਥ ਨੂੰ ਮਾਨਸਿਕ ਪੱਧਰ ‘ਤੇ ਬੁਰੀ ਤਰ੍ਹਾਂ ਝੰਜੋੜਿਆ ‘ਤੇ ਧਾਰਮਿਕ ਤੌਰ ‘ਤੇ ਸਿੱਖ ਕੌਮ ਦੀ ਪਛਾਣ ਨੂੰ ਵਿਸ਼ਵ ਭਰ ਵਿੱਚ ਸਥਾਪਤ ਕਰਦਿਆਂ ਸਿੱਖਾਂ ਦੇ ਸਰਵਉੱਚ ਸਥਾਨ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਮਹੱਤਵ ਨੂੰ ਸਦਾ ਸਦਾ ਲਈ ਸਥਾਪਤ ਕੀਤਾ। ਡਾ. ਕੰਵਲਜੀਤ ਸਿੰਘ

facebook.com

ਬੇਨਤੀ ਹੈ ਜੀ ਵਾਹਿਗੁਰੂ ਲਿਖਣਾ ਤੇ ਸ਼ੇਅਰ ਕਰਨਾ ਜੀ ਵੱਧ ਤੋਂ ਵੱਧ ਜੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਲਕਸ਼ਣਤਾ ਸ਼੍ਰੀ ਆਦਿ ਗਰੰਥ ਸਾਹਿਬ ਜੀ ਦੇ ਸੰਪਾਦਨ ਦੇ ਪਿੱਛੇ ਸ਼੍ਰੀ ਗੁਰੂ ਸਾਹਿਬਾਨ ਦੇ ਮਨ ਵਿੱਚ ਇੱਕ ਵੱਡਾ ਪ੍ਰਸ਼ਨ ਸੀ, ਕਿਉਂਕਿ ਦੁਨੀਆ ਦੇ ਹੋਰ ਧਰਮ ਗ੍ਰੰਥਾਂ ਨੂੰ ਸੰਗਰਹਿਤ ਕਰਣ ਦੀ ਜਿੰਮੇਵਾਰੀ ਉਨ੍ਹਾਂ ਧਰਮਾਂ ਦੀ ਬੌਧਿਕ ਉੱਤਮਤਾ ਨੇ ਨਿਭਾਈ ਸੀ। ਉਦਾਹਰਣ ਦੇ ਰੂਪ ਵਿੱਚ, ਪਵਿਤਰ ਬਾਈਬਲ ਪੈਗੰਬਰ ਯੀਸੂ ਦੇ ਪਰਲੋਕ ਗਮਨ ਵਲੋਂ 100 ਸਾਲ ਬਾਅਦ ਸਾਹਮਣੇ ਆਇਆ, ਪਵਿਤਰ ਕੁਰਆਨ ਦਾ ਸੰਪਾਦਨ ਖਲੀਫਾ ਉਰਮਾਨ ਦੇ ਸਮੇਂ ਸੰਪੂਰਣ ਹੋਇਆ, ਪਵਿਤਰ ਵੇਦ ਲੰਬਾ ਸਮਾਂ ਤੱਕ ਵੇਦ ਅਤੇ ਸਿਮਰਤੀ ਦੇ ਹਿੱਸੇ ਰਹੇ, ਜੈਨ ਧਰਮ ਦੇ ਧਰਮ ਗਰੰਥ ਇਸ ਧਰਮ ਦੇ ਅਖੀਰ ਤੀਰਥਕਰ ਮਹਾਵੀਰ ਜੈਨ ਵਲੋਂ 925 ਸਾਲ ਬਾਅਦ ਸੰਕਲਿਤ ਕੀਤੇ ਗਏ ਅਤੇ ਬੁੱਧ ਧਰਮ ਦੇ ਪਵਿਤਰ ਗ੍ਰੰਥਾਂ ਨੂੰ ਲਿਖਤੀ ਰੂਪ, ਸਿੱਲੀਆਂ ਦੇ ਉੱਤੇ 85 ਬੀ. ਸੀ. ਵਿੱਚ ਲਿਖਿਆ। ਉਪਰੋਕਤ ਧਰਮ ਗ੍ਰੰਥਾਂ ਦੇ ਸ੍ਰਜਨਾ ਇਤਹਾਸ ਦੇ ਵੱਲ ਨਜ਼ਰ ਪਾਉਣ ਦੇ ਉਪਰਾਂਤ, ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਲਕਸ਼ਣਤਾ ਦੀ ਝਲਕ ਸਪੱਸ਼ਟ ਨਜ਼ਰ ਆਉਣ ਲੱਗ ਜਾਂਦੀ ਹੈ, ਕਿਉਂਕਿ– • 1. ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਅਜਿਹਾ "ਧਰਮ ਗਰੰਥ" ਹੈ ਜਿਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਹੋਇਆ ਹੈ। ਇਹ ਦੁਨੀਆ ਦਾ ਇੱਕ ਹੀ ਵਾਹਿਦ ਧਾਰਮਿਕ ਇਲਾਹੀ ਗਰੰਥ ਹੈ ਜਿਨੂੰ ਪ੍ਰਕਾਸ਼ ਕਰਣਾ, ਸੰਤੋਖਨਾ, ਹੁਕਮ ਲੈਣ ਦਾ ਵੱਖਰਾ ਢੰਗ–ਵਿਧਾਨ ਹੈ ਜੋ ਹੋਰ ਕਿਸੇ ਧਰਮ ਗਰੰਥ ਨੂੰ ਹਾਸਲ ਨਹੀਂ ਹੈ। • 2. ਇਹ ਇੱਕ ਹੀ ਅਜਿਹਾ ਧਰਮ ਗਰੰਥ ਹੈ ਜਿਸਦਾ ਸੰਪਾਦਨ ਆਪ "ਧਰਮ ਦੇ ਪ੍ਰਵਰਤਕਾਂ" ਦੁਆਰਾ ਆਪਣੇ ਆਪ ਕੀਤਾ ਗਿਆ ਹੈ, ਇਸਲਈ ਸ਼੍ਰੀ ‘ਗੁਰੂ ਗਰੰਥ ਸਾਹਿਬ’ ਸ਼ੰਕਾਵਾਂ ਅਤੇ ਕਿੰਤੁ ਪਰੰਤੁ ਵਲੋਂ ਅਜ਼ਾਦ ਹੈ। • 3. ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਸਿੱਖ ਗੁਰੂ ਸਾਹਿਬਾਨ ਦੀ ਕਥਾ–ਕਹਾਣੀਆਂ ਨੂੰ ਚਮਤਕਾਰੀ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ। • 4. ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਦਰ ਦਾ ਚਿੰਤਨ, ਮਨੁੱਖ ਮੁਕਤੀ ਦੇ ਦਵਾਰ ਖੋਲ੍ਹਦਾ ਹੋਇਆ ਇੱਕ ਅਜਿਹੇ ਮਨੁੱਖ ਦੀ ਤਸਵੀਰ ਨੂੰ ਪੈਦਾ ਕਰਦਾ ਹੈ ਜੋ ਮਨੁੱਖਤਾ ਦੀ ‘ਬੰਦ ਖਲਾਸੀ’ ਅਤੇ ‘ਪਤ ਸੇਤੀ’ ਜੀਵਨ ਲਈ ਜਿੰਦਗੀ ਅਤੇ ਮੌਤ ਨੂੰ ਇੱਕ ਵਰਗਾ ਸੱਮਝਦਾ ਹੈ। • 5. ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹਿੰਦੁਸਤਾਨ ਦੇ 500 ਸਾਲ, ਬਾਰਹਵੀਂ ਤੋਂ ਲੈ ਕੇ ਸਤਰਾਹਵੀਂ ਸਦੀ ਦੇ ਇਤਹਾਸ ਦਾ ਵੀ ਚਸ਼ਮਾ ਹੈ • ਅਕਾਲ ਪੁਰਖ ਦੀ ਏਕਤਾ https://www.facebook.com/SikhsUSACanada/ • ਹਰ ਧਰਮ ਦਾ ਕੇਂਦਰੀ ਸਿੱਧਾਂਤ ਕਿਸੇ ਅਨੌਖੀ ਸ਼ਕਤੀ ਵਿੱਚ ਵਿਸ਼ਵਾਸ ਹੈ ਅਤੇ ਇਹ ਸਿੱਧਾਂਤ ਹੀ ਧਰਮ ਦੀ ਬੁਨਿਆਦ ਵੀ ਹੈ ਲੇਕਿਨ ਸਮੱਸਿਆ ਉਸ ਸਮੇਂ ਪੈਦਾ ਹੋ ਜਾਂਦੀ ਹੈ, ਜਦੋਂ ਸਾਰੇ ਧਰਮ ਉਪਰੋਕਤ ਸਿੱਧਾਂਤ ਨੂੰ ਆਪਣਾ ਆਧਾਰਭੂਤ ਸਵੀਕਾਰ ਕਰਦੇ ਹੋਏ ਅਕਾਲ ਪੁਰਖ ਦੀ ਏਕਤਾ ਦਾ ਪ੍ਰਸ਼ਨਚਿੰਹ ਖੜਾ ਕਰ ਦਿੰਦੇ ਹਨ। ਇਸ ਗੱਲ ਨੂੰ ਸਾਰੇ ਧਰਮ ਜਿਵੇਂ ਯਹੂਦੀ, ਈਸਾਈ, ਇਸਲਾਮ ਵਿੱਚ ਵੀ ਵੇਖਿਆ ਜਾ ਸਕਦਾ ਹੈ ਅਤੇ ਭਾਰਤੀ ਧਰਮ ਦਰਸ਼ਨ ਦੇ ਖੇਤਰ ਵਿੱਚ ਵੀ। • ਯਹੂਦੀ ਧਰਮ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਦਾ ਧਾਰਕ ਹੈ ਲੇਕਿਨ ਉਹ ਅਕਾਲ ਪੁਰਖ ਨੂੰ ਆਪਣੇ ਧਰਮ ਤੱਕ ਸੀਮਿਤ ਕਰਕੇ, ਯਹੂਦੀ ਕੌਮ ਨੂੰ ਪ੍ਰਭੂ ਦੀ ਚੁਣੀ ਹੋਈ ਕੌਮ ਦਾ ਵੱਖ ਪ੍ਰਸੰਗ ਖੜਾ ਕਰ ਦਿੰਦਾ ਹੈ। • ਈਸਾਈ ਧਰਮ ਵੀ ਇੱਕ ਅਕਾਲ ਪੁਰਖ ਵਿੱਚ ਦ੍ਰੜ ਨਿਸ਼ਚਾ ਰੱਖਦਾ ਹੈ ਅਤੇ ਉਸੀ ਨੂੰ ਸਾਰੀ ਕਾਇਨਾਤ ਦਾ ਕਾਦਰ ਵੀ ਸਵੀਕਾਰ ਕਰਦਾ ਹੈ ਲੇਕਿਨ ਨਾਲ ਹੀ ਅਜਿਹਾ ਸਿੱਧਾਂਤਕ ਪ੍ਰਸੰਗ ਖੜਾ ਕਰ ਦਿੰਦਾ ਹੈ ਜਿਸਦੇ ਨਾਲ ਅਕਾਲ ਪੁਰਖ ਦਾ ਸੰਕਲਪ ਅਤੇ ਫਰਜ਼ ਸ਼ੰਕਾ ਵਿੱਚ ਪੈ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਪ੍ਰਾਪਤੀ ਦਾ ਮਾਧਿਅਮ ਕੇਵਲ ਉਸਦੇ ਪੁੱਤ ‘ਇਸਾ ਮਸੀਹ’ ਨੂੰ ਹੀ ਮਨਦਾ ਹੈ। ਬਾਈਬਲ ਵਿੱਚ ਅੰਕਿਤ ਹੈ ਕਿ ਯੀਸੁ ਹੀ ਪ੍ਰਭੂ ਦੇ ਘਰ ਦਾ ਦਵਾਰ ਹੈ ਅਤੇ ਜਿਨ੍ਹੇ ਉਸਨੂੰ ਪਾਣਾ ਹੈ, ਉਸਨੂੰ ਯੀਸੁ ਵਿੱਚੋਂ ਹੋਕੇ ਨਿਕਲਨਾ ਪਵੇਗਾ। • ਹਿੰਦੁ ਧਰਮ ਵਿੱਚ ਅਕਾਲ ਪੁਰਖ ਦਾ ਨਿਰਗੁਣ ਅਤੇ ਸਰਗੁਣ ਵਾਲਾ ਭੇਦ, ਬਹੁ ਦੇਵ ਵਾਦ, ਵਿਸ਼ਨੂੰ ਦਾ ਅਵਤਾਰਵਾਦ ਜਾਂ ਉਸਨੂੰ ਕਿਸੇ ਇੱਕ ਰੂਪ ਵਿੱਚ ਪ੍ਰਵਾਨ ਕਰਕੇ ਵੀ ਉਸਦਾ ਤਿੰਨ ਰੂਪਾਂ ਵਿੱਚ ਪ੍ਰਕਟਾਵ ਦੀ ਕਈ ਉਦਾਹਰਣਾਂ ਹਨ। ਇਸ ਸਭ ਦੇ ਨਤੀਜੇ ਦੇ ਤੌਰ ਉੱਤੇ ਪ੍ਰਭੂ ਨੂੰ ਸਬਨੇ ਆਪਣੇ ਧਰਮ ਜਾਂ ਆਪਣੇ ਕੱਬਜੇ ਵਿੱਚ ਕਰਣ ਦੀ ਕੋਸ਼ਿਸ਼ ਕੀਤੀ ਅਤੇ ਹਰ ਧਰਮ ਦੇ ਲੋਕ ਕੇਵਲ ਆਪਣੇ ਧਰਮ ਅਤੇ ਧਰਮ ਗਰੰਥ ਨੂੰ ਹੀ ਉੱਚਤਮ ਮੰਨਣ ਲੱਗੇ। • ਸ਼੍ਰੀ ਗੁਰੂਗਰੰਥ ਸਾਹਿਬ ਜੀ ਨੇ ਅਕਾਲ ਪੁਰਖ ਦੀ ਏਕਤਾ ਦਾ ਇੱਕ ਵਿਲੱਖਣ ਪ੍ਰਸੰਗ ਸਥਾਪਤ ਕਰਦੇ ਹੋਏ ਅਕਾਲ ਪੁਰਖ ਦੇ ਭਰਮ ਰੂਪ ਉੱਤੇ ਹੀ ਕਲਮ ਨਹੀਂ ਫੇਰੀ ਸਗੋਂ ਇੱਕ ਪ੍ਰਭੂ ਅਤੇ ਇੱਕ ਲੋਕਾਈ ਦਾ ਅਨੋਖਾ ਪ੍ਰਸੰਗ ਸਥਾਪਤ ਕਰ ਹਰ ਪ੍ਰਕਾਰ ਦਾ ਵਾਦ–ਵਿਵਾਦ ਹੀ ਖ਼ਤਮ ਕਰ ਦਿੱਤਾ। ਅਕਾਲ ਪੁਰਖ ਦਾ ‘ਇੱਕ’ ਹੋਣਾ ਜਿੱਥੇ ਸਾਮੇ ਧਰਮਾਂ ਦੀਆਂ ਵਲਗਣਾਂ ਨੂੰ ਤੋਦਤਾ ਸੀ, ਉਥੇ ਹੀ ਉਸਦੇ ਗੁਣ– ਅਕਾਲ ਮੂਰਤਿ, ਅਜੂਨੀ, ਸੈਭਂ ਨੇ ਇਹ ਅਪ੍ਰਵਾਨਗੀ ਕਰ ਦਿੱਤਾ ਕਿ ਉਹ ਅਵਤਾਰ ਧਾਰਨ ਕਰਣ ਵਾਲਾ ਹੋ ਹੀ ਨਹੀਂ ਸਕਦਾ, ਭਾਵ ਇਹ ਕਿ ਉਹ ਤਾਂ ਜੰਮਣ–ਮਰਣ ਦੇ ਘੇਰੇ ਵਲੋਂ ਬਾਹਰ ਹੈ। https://www.facebook.com/SikhsUSACanada/ • ਕਹੁ ਨਾਨਕ ਗੁਰਿ ਖੋਏ ਭਰਮ ॥ • ਏਕੋ ਅਲਹੁ ਪਾਰਬ੍ਰਹਮ ॥ ਅੰਗ 897 • ਨਾਲ ਹੀ ਗੁਰੂ ਸਾਹਿਬ ਨੇ ਸਾਰੀ ਕਾਇਨਾਤ ਨੂੰ ਇੱਕ ਵਿੱਚੋਂ ਉਪਜੀ ਦੱਸ ਕੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਜ਼ਬਰੀ ਧਰਮ ਪਰਿਵਰਤਨਾਂ ਨੂੰ ਪੁਰਣਤਯਾ ਮੰਨਣ ਵਲੋਂ ‍ਮਨਾਹੀ ਕਰ ਦਿੱਤਾ। • ਮਨੁੱਖ ਏਕਤਾ • ਸਿੱਖ ਧਰਮ ਦਾ ਮੁੱਖ ਨਿਸ਼ਾਨਾ ਰੱਬੀ ਏਕਤਾ, ਮਨੁੱਖ ਏਕਤਾ ਅਤੇ ਸਾਮਾਜਕ ਏਕਤਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ‘ਏਕ ਪਿਤਾ ਏਕਸ ਦੇ ਹਮ ਬਾਰਿਕ’ ਅਤੇ ‘ਕੁਦਰਤ ਦੇ ਸਭਿ ਬੰਦੇ’ ਦਾ ਏਲਾਨ ਕਰਕੇ ਮਨੁੱਖ ਮਨੁੱਖ ਵਿੱਚ ਖੜੇ ਕੀਤੇ ਹਰ ਭੇਦਭਾਵ ਨੂੰ ਮੰਨਣ ਵਲੋਂ ਪੂਰਣਤਯਾ ‍ਮਨਾਹੀ ਕਰ ਦਿੱਤਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਜਾਤੀ ਪ੍ਰਥਾ ਅਤੇ ਊਂਚ–ਨੀਚ ਵਰਗੀ ਸਾਮਾਜਕ ਬੁਰਾਇਯਾਂ ਦਾ ਪੁਰਜ਼ੋਰ ਮਨਾਹੀ ਕੀਤਾ ਹੈ ਅਤੇ ਸਭ ਮਨੁੱਖਾਂ ਨੂੰ ਇੱਕ ਵੱਡੀ ਜੋਤੀ ਵਲੋਂ ਉਪਜਿਆ ਹੋਇਆ ਦੱਸਿਆ ਹੈ: • ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਧੀਆ ॥ • ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥ ਅੰਗ 617 • ਸ਼੍ਰੀ ਗੁਰੂ ਗਰੰਥ ਸਾਹਿਬ ਨੇ ਇਸ ਇਲਾਨਨਾਮੇ ਵਲੋਂ ਇੱਕ ਨਵੀਂ ਚੇਤਨਾ ਲਹਿਰ ਖੜੀ ਕਰ ਦਿੱਤੀ। ਇਸਤੋਂ ਤਥਾਕਥਿਤ ਨੀਚਾਂ, ਦਲਿਤਾਂ ਅਤੇ ਆਰਥਕ ਤੌਰ ਉੱਤੇ ਸ਼ੋਸ਼ਿਤ ਵਰਗ ਦੇ ਅੰਦਰ ਇੱਕ ਨਵੀਂ ਚੇਤਨਾ ਦਾ ਵਿਕਾਸ ਹੋਇਆ, ਜਿਨ੍ਹੇ ਆਉਣ ਵਾਲੇ ਸਮਾਂ ਵਿੱਚ ਨਵਾਂ ਇਤਿਹਾਸ ਪੈਦਾ ਕਰ ‘ਨੀਚਹ ਊਚ ਕਰੈ ਮੇਰਾ ਗੋਬਿੰਦੁ’ ਦਾ ਪ੍ਰਸੰਗ ਸਥਾਪਤ ਕਰ ਦਿੱਤਾ। • ਗੁਰੂ ਸਾਹਿਬ ਜੀ ਨੇ ਜਿੱਥੇ ਪ੍ਰਚੱਲਤ ਭਾਰਤੀ ਜਾਤੀ–ਪਾਤੀ ਪ੍ਰਥਾ ਦੀ ਮਨਾਹੀ ਕੀਤੀ, ਉਥੇ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਆਪਣਾ ਸਵਰੂਪ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਸਾਹਿਬ ਜੀ ਦਾ ਸਿੱਧਾਂਤ ‘ਸਾਂਝ ਕਰੀਜੇ ਗੁਣਹ ਕੇਰੀ’ ਜਾਂ ਨਹੀਂ ਕਿ ਊਂਚ–ਨੀਚ। ਗੁਰੂ ਸਾਹਿਬ ਜੀ ਨੇ ਸ਼ੂਦਰ ਅਤੇ ਬਾਹਮਣ, ਹਿੰਦੂ ਅਤੇ ਮੁਸਲਮਾਨ ਦਾ ਭੇਦ ਮਿਟਾ ਕੇ ਸਾਰੇ ਭਗਤ ਸਾਹਿਬਾਨ ਜੀ ਦੀ ਬਾਣੀ ਨੂੰ ਇੱਕ ਵਰਗਾ ਆਦਰਭਾਵ ਦੇਕੇ ਆਪਣੀ ਬਾਣੀ ਦੇ ਨਾਲ ਸਥਾਨ ਦਿੱਤਾ। • ਧਰਮ ਦੀ ਏਕਤਾ • ਸਿੱਖ ਧਰਮ ਦੀ ਵੱਖ ਹੋਂਦ ਯਾਨੀ ਅਸਤੀਤਵ ਦਾ ਇੱਕ ਆਪਣਾ ਵਿਲੱਖਣ ਸੰਦਰਭ ਹੈ ਅਤੇ ਇਸ ਸੰਦਰਭ ਦਾ ਮੂਲ ਆਧਾਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹਨ। ਇਸਲਈ ਇੱਥੇ ਇਸਨੂੰ ਵਿਲਕਸ਼ਣਤਾ ਦੇ ਗੁਣ ਦੇ ਤੌਰ ਉੱਤੇ ਸਾਹਮਣੇ ਲਿਆਉਣ ਦਾ ਜਤਨ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਵਲੋਂ ਪੂਰਵ ਇੱਕ ਧਰਮ ਲਈ ਦੂੱਜੇ ਦੀ ਮਨਾਹੀ ਸੀ। ਹਰ ਕੋਈ ਆਪਣੇ ਧਰਮ ਨੂੰ ਸਰਵੋੱਚ ਅਤੇ ਦੂੱਜੇ ਧਰਮ ਦੇ ਪ੍ਰਤੀ ਨਿਰਾਦਰ ਵਿਖਾ ਰਿਹਾ ਸੀ। ਧਰਮ ਨਫਰਤ ਅਤੇ ਕਰਮਕਾਂਡ ਦਾ ਰੂਪ ਧਾਰਣ ਕਰ ਚੁੱਕਿਆ ਸੀ। ਧਰਮ ਦਾ ਕਾਰਜ ਮਨੁੱਖ ਦੀ ਮੁਕਤੀ ਨਹੀਂ ਰਹਿ ਕੇ ਪਖੰਡ ਦਾ ਰੂਪ ਧਾਰਣ ਕਰ ਚੁੱਕੀ ਸੀ। • ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਸਿੱਧਾਂਤ ਪ੍ਰਸੰਗ ਦੀ ਸਥਾਪਨਾ ਕਰਦੇ ਹੋਏ ਕਿਹਾ ਕਿ ਧਰਮ ਤਾਂ ਇੱਕ ਹੀ ਹੈ, ਉਹ ਹੈ ਸੱਚਾਈ ਦੇ ਪ੍ਰਤੀ ਵਿਸ਼ਵਾਸ ਜਾਂ ਨਿਸ਼ਚਾ। ਜੇਕਰ ਸੱਚਾਈ ਦਾਮਨ ਵਿੱਚ ਨਹੀਂ ਹੈ ਤਾਂ ਧਰਮ ਕਬੂਲ ਕੀਤਾ ਹੀ ਨਹੀਂ ਜਾ ਸਕਦਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਪਖੰਡੀ ਰੂਪ ਧਾਰਣ ਕਰ ਚੁੱਕੇ ਧਰਮ ਅਤੇ ਧਰਮੀ ਆਦਮੀਆਂ ਦਾ ਨਕਾਬ ਪਾ ਕੇ ਘੁੰਮ ਰਹੇ ਲੋਕਾਂ ਦੇ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਗੁਰੂ ਸਾਹਿਬ ਜੀ ਨੇ ਮੁਸਲਮਾਨ ਅਤੇ ਹਿੰਦੂ ਦੀ ਚਰਿੱਤਰ ਸ੍ਰਜਨਾ ਕਰਦੇ ਹੋਏ ਬਿਆਨ ਕੀਤਾ: • ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ • ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ ਅੰਗ 141 • ਜਿਸ ਤਰ੍ਹਾਂ: • ਸੋ ਜੋਗੀ ਜੋ ਜੁਗਤਿ ਪਛਾਣੈ ॥ • ਗੁਰ ਪਰਸਾਦੀ ਏਕੋ ਜਾਣੈ ॥ • ਕਾਜੀ ਸੋ ਜੋ ਉਲਟੀ ਕਰੈ ॥ • ਗੁਰ ਪਰਸਾਦੀ ਜੀਵਤੁ ਮਰੈ ॥ • ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ • ਆਪਿ ਤਰੈ ਸਗਲੇ ਕੁਲ ਤਾਰੈ ॥ ਅੰਗ 662 • ਗੁਰੂ ਪਾਤਸ਼ਾਹ ਜੀ ਨੇ ਉਪਰੋਕਤ ਸਿੱਧਾਂਤ ਨੂੰ ਅਮਲ ਵਿੱਚ ਤਬਦੀਲ ਕਰਦੇ ਹੋਏ ਉਸਦਾ ਵੱਖਰਾ ਪ੍ਰਸੰਗ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਅਤੇ ਦੁਨੀਆ ਦੇ ਇਕਲੌਤੇ ਧਰਮਗਰੰਥ ਦੇ ਰੂਪ ਵਿੱਚ ਇਸਦੀ ਸਥਾਪਨਾ ਦਾ ਰਾਜ ਇਹ ਸੀ ਕਿ ਬਿਨਾਂ ਕਿਸੇ ਧਰਮ–ਨਸਲ ਦੇ ਭੇਦਭਾਵ ਦੇ ਇਸ ਵਿੱਚ ਇਸਲਾਮ ਅਤੇ ਹਿੰਦੂ ਧਰਮ ਦੇ ਮਹਾਪੁਰਖਾਂ ਦੀ ਬਾਣੀ ਦਰਜ ਕਰਕੇ ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਦਾ ਅਲੋਕਿਕ ਨਾਦ ਧਰਤੀ–ਲੋਕਾਈ ਦੀ ਭਲਾਈ ਲਈ ਸੰਸਥਾਤਮਕ ਰੂਪ ਵਿੱਚ ਸਥਾਪਤ ਕਰ ਦਿੱਤਾ। • ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ‘ਸ਼ਬਦ ਗੁਰੂ’ ਦੀ ਸਥਾਪਨਾ ਦੇ ਪਸ਼ਚਾਤ ਸਭ ਵਲੋਂ ਅਖੀਰ ਵਿੱਚ ਇਸ ਉੱਤੇ ਮੋਹਰ ਲਗਾ ਦਿੱਤੀ ਅਤੇ ਇਸਨੂੰ ਆਪਣੀ ਕ੍ਰਿਤ ਨਹੀਂ ਕਹਿ ਕੇ ਅਕਾਲ ਪੁਰਖ ਦੀ ਬਖਸ਼ੀਸ਼ ਹੀ ਮੰਨਿਆ: • ਮੁੰਦਾਵਣੀ ਮਹਲਾ 5 • ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ • ਅਮ੍ਰਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ • ਜੇ ਕੋ ਖਾਵੈ ਜੇ ਕੀ ਭੁੰਚੈ ਤਿਸ ਪਰ ਹੋਇ ਉਧਾਰੋ ॥ • ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ • ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥ • ਸਲੋਕ ਮਹਲਾ 5 • ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ • ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ • ਤਰਸੁ ਪਇਆ ਮਿਹਾਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ • ਨਾਨਕ ਨਾਮੁ ਮਿਲੈ ਤਾੰ ਜੀਵਾੰ ਤਨੁ ਮਨੁ ਥੀਵੈ ਹਰਿਆ ॥ • ਆਤਮਕ ਉਪਦੇਸ਼ • ਈਸ਼ਵਰ (ਵਾਹਿਗੁਰੂ) ਦਾ ਨਾਮ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਮੁੱਖ "ਉਪਦੇਸ਼" ਹੈ। ਇਸਨੂੰ ਸਿਰਜਣਹਾਰ ਪਾਲਣਹਾਰ ਅਤੇ ਸਰਵ–ਸਮਰਥ ਹਸਤੀ ਲਈ ਵੀ ਪ੍ਰਯੋਗ ਕੀਤਾ ਗਿਆ ਹੈ। ਇਸ ਪ੍ਰਕਾਰ ਇਹ ਈਸ਼ਵਰ (ਵਾਹਿਗੁਰੂ) ਦੀਆਂ ਸੰਪੂਰਣਤਾਵਾਂ ਦਾ ਪ੍ਰਕਾਸ਼ਨ ਕਰਣ ਵਾਲਾ ਢੰਗ ਵੀ ਹੈ ਅਤੇ ਇਸਦੇ ਮਾਧਿਅਮ ਦੁਆਰਾ ਮਨੁੱਖ ਇਨ੍ਹਾਂ ਦੇ ਰਹੱਸ ਨੂੰ ਬੁੱਝ ਵੀ ਸਕਦਾ ਹੈ। ਨਾਮ ਇੱਕ ਸਰਬ-ਵਿਆਪਕ ਹੋੰਦ ਹੈ ਜੋ ਹਰ ਜਗ੍ਹਾ ਭਰਪੂਰ ਹੋਕੇ ਜੱਰੇ ਜੱਰੇ ਦਾ ਉੱਧਾਰ ਕਰ ਰਿਹਾ ਹੈ। ਨਾਮ ਸਭਤੋਂ ਉੱਚਾ ਹੈ, ਸਰਵ ਸ਼ਕਤੀਮਾਨ ਹੈ, ਸਭ ਜਗ੍ਹਾ ਫੈਲਿਆ ਹੋਇਆ ਹੈ। ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ, ਇਹ ਸਭ ਵਲੋਂ ਸ੍ਰੇਸ਼ਟ ਹੈ। • ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਮੁੱਖ ਅਧਿਆਤਮਕ ਸਿੱਧਾਂਤਾਂ ਵਿੱਚ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ, ਸ੍ਰਸ਼ਟਿ ਰਚਨਾ, ਨਾਮ, ਸਤਸੰਗਤ ਅਤੇ ਅਰਦਾਸ ਦੀ ਵਿਆਖਿਆ ਦੇ ਦੁਆਰਾ ਧਰਮ ਅਤੇ ਉਪਦੇਸ਼ ਦੇ ਸੰਬੰਧਾਂ ਨੂੰ ਸਾਹਮਣੇ ਲਿਆਇਆ ਜਾ ਸਕਦਾ ਹੈ। ਇਸਦੇ ਆਲਵਾ ਹੋਰ ਵੀ ਆਤਮਕ ਸਿਧਾਂਤ ਹਨ ਲੇਕਿਨ ਉਨ੍ਹਾਂ ਦੇ ਵਰਣਨ ਦੀ ਇੱਥੇ ਗੁੰਜਾਇਸ਼ ਨਹੀਂ ਹੈ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਅੱਗੇ ਕੀਤਾ ਜਾਵੇਗਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਮੂਲ–ਮੰਤਰ ਦਰਜ ਹੈ ਅਤੇ ਮੂਲ ਮੰਤਰ ਵਿੱਚ ਈਸ਼ਵਰ (ਵਾਹਿਗੁਰੂ) ਦੇ ਸਵਰੂਪ ਦੀ ਵਿਆਖਿਆ ਕੀਤੀ ਗਈ ਹੈ। ਇਸ ਮੂਲ ਮੰਤਰ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਮੰਗਲਾਚਰਣ ਦੇ ਰੂਪ ਵਿੱਚ ਪ੍ਰਯੋਗ ਕੀਤਾ ਗਿਆ ਹੈ। ਇੱਕ ਕਰਤਾ ਵਿੱਚ ਵਿਸ਼ਵਾਸ ਸਿੱਖ ਧਰਮ ਦਾ ਮੂਲ ਅਕਾਲ ਪੁਰਖ ਹੈ। ਅਕਾਲ ਪੁਰਖ ਦੇ ਸਵਰੂਪ ਅਤੇ ਗੁਣਾਂ ਦਾ ਵਿਖਿਆਨ ਪ੍ਰਮੁੱਖ ਤੌਰ ਉੱਤੇ ਮੂਲ–ਮੰਤਰ ਵਿੱਚੋਂ ਹੀ ਮਿਲਦਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਦਰਜ ਮੂਲ ਮੰਤਰਾ ਇਸ ਪ੍ਰਕਾਰ ਹੈ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ • ੴ (ਇੱਕ ਓਅੰਕਾਰ) : ਅਕਾਲ ਪੁਰਖ ਕੇਵਲ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ ਅਤੇ ਉਹ ਹਰ ਜਗ੍ਹਾ ਇੱਕ ਰਸ ਵਿਆਪਕ ਹੈ। • ਸਤਿਨਾਮੁ : ਉਸਦਾ ਨਾਮ ਸਥਾਈ ਅਸਤੀਤਵ ਵਾਲਾ ਅਤੇ ਹਮੇਸ਼ਾ ਲਈ ਅਟਲ ਹੈ। • ਕਰਤਾ : ਉਹ ਸਭ ਕੁੱਝ ਬਣਾਉਣ ਵਾਲਾ ਹੈ। • ਪੁਰਖੁ : ਉਹ ਸਭ ਕੁੱਝ ਬਣਾ ਕੇ ਉਸ ਵਿੱਚ ਇੱਕ ਰਸ ਵਿਆਪਕ ਹੈ। • ਨਿਰਭਉ : ਉਸਨੂੰ ਕਿਸੇ ਦਾ ਵੀ ਡਰ ਨਹੀਂ ਹੈ। • ਨਿਰਵੈਰੁ : ਉਸਦੀ ਕਿਸੇ ਵਲੋਂ ਵੀ ਦੁਸ਼ਮਣੀ ਨਹੀਂ ਹੈ। • ਅਕਾਲ ਮੂਰਤਿ : ਉਹ ਕਾਲ ਰਹਿਤ ਹੈ, ਉਸਦੀ ਕੋਈ ਮੂਰਤੀ ਨਹੀਂ, ਉਹ ਸਮਾਂ ਦੇ ਪ੍ਰਭਾਵ ਵਲੋਂ ਅਜ਼ਾਦ ਹੈ। • ਅਜੂਨੀ : ਉਹ ਯੋਨੀਆਂ ਵਿੱਚ ਨਹੀਂ ਆਉਂਦਾ, ਉਹ ਨਾਹੀਂ ਜਨਮ ਲੈਂਦਾ ਹੈ ਅਤੇ ਨਾਹੀਂ ਮਰਦਾ ਹੈ। • ਸੈਭੰ : ਉਸਨੂੰ ਕਿਸੇ ਨੇ ਨਹੀਂ ਬਣਾਇਆ, ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। • ਗੁਰ ਪ੍ਰਸਾਦਿ : ਅਜਿਹਾ ਅਕਾਲ ਪੁਰਖ ਗੁਰੂ ਦੀ ਕ੍ਰਿਪਾ ਦੁਆਰਾ ਮਿਲਦਾ ਹੈ। ਇਹ ਮੰਗਲਾਚਰਣ ਕਿਸੇ ਜਗ੍ਹਾ ਪੂਰਾ ਅਤੇ ਕਿਸੇ ਜਗ੍ਹਾ ਲਘੂ ਸਵਰੂਪ ਵਿੱਚ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਆਇਆ ਹੈ। ਅਸਲ ਵਿੱਚ ਮੂਲਮੰਤਰ ਵਿੱਚ ਦਿੱਤੇ ਪ੍ਰਭੂ ਦੇ ਗੁਣ ਮਨੁੱਖ ਦੇ ਅੰਦਰ ਉਤਾਰਣ ਅਤੇ ਉਸਨੂੰ ਪ੍ਰਭੂ ਦੇ ਸਮਾਨ ਬਣਾਉਣ ਦਾ ਉਪਦੇਸ਼ ਪਹਿਲੀ ਵਾਰ ਗੁਰਬਾਣੀ ਨੇ ਦਿੱਤਾ ਕਿਉਂਕਿ ਜੀਵ ਜੇਕਰ ਈਸ਼ਵਰ (ਵਾਹਿਗੁਰੂ) ਦੇ ਗੁਣਾਂ ਨੂੰ ਅੰਗੀਕਾਰ ਕਰ ਲਵੇਗਾ ਤਾਂ ਸੰਸਾਰ ਵਿੱਚ ‘ਨਿਰਭਉ ਨਿਰਵੈਰ’ ਕੀਮਤਾਂ ਦੀ ਸਥਾਪਨਾ ਹੋਵੇਗੀ। ਇਨ੍ਹਾਂ ਕੀਮਤਾਂ ਦੀ ਸਥਾਪਨਾ ਸਚਖੰਡ ਦੀ ਸਥਾਪਨਾ ਦਾ ਮਾਰਗ ਦਰਸ਼ਨ ਕਰੇਗੀ ਅਤੇ ਸੰਸਾਰ "ਬੇਗਮਪੁਰਾ" ਬੰਣ ਜਾਵੇਗਾ।https://www.facebook.com/SikhsUSACanada/ ਸ੍ਰਸ਼ਟਿ ਰਚਨਾ ਸੰਸਾਰ ਦਾ ਹਰ ਧਰਮ ਸ੍ਰਸ਼ਟਿ ਰਚਨਾ ਦੇ ਬਾਰੇ ਵਿੱਚ ਆਪਣਾ ਆਪਣਾ ਸਿੱਧਾਂਤ ਜ਼ਾਹਰ ਕਰਦਾ ਹੈ। ਇਹਨਾਂ ਵਿੱਚ ਕੇਵਲ ਇੱਕ ਸਮਾਨਤਾ ਹੈ ਕਿ ਸ੍ਰਸ਼ਟਿ ਨੂੰ ਪੈਦਾ ਕਰਣ ਵਾਲੀ ਕੋਈ ਵੱਡੀ ਸ਼ਕਤੀ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵੀ ਸੰਸਾਰ ਦੇ ਦੂੱਜੇ ਧਰਮਾਂ ਦੀ ਤਰ੍ਹਾਂ ਬ੍ਰਹਿਮੰਡ ਦੀ ਉਤਪੱਤੀ, ਉਸਦੇ ਪ੍ਰਕਾਸ਼ ਅਤੇ ਵਿਨਾਸ਼ ਨੂੰ ਮਨੰਦਾ ਹੈ ਲੇਕਿਨ ਦੂੱਜੇ ਧਰਮ ਗਰੰਥਾਂ ਦੀ ਤਰ੍ਹਾਂ ਤਾਰੀਖ, ਰੁੱਤ, ਵਾਰ, ਜੁਗਾਂ ਦੀ ਗਿਣਤੀ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਅਤੇ ਨਾਹੀਂ ਇਸ ਗੱਲ ਵਲੋਂ ਸਹਿਮਤ ਹੈ ਕਿ ਧਰਤੀ ਦੀ ਰਚਨਾ ਕੁੱਝ ਨਿਸ਼ਚਿਤ ਦਿਨਾਂ ਵਿੱਚ ਹੋਈ ਹੈ। ਸੱਤ ਅਸਮਾਨ ਅਤੇ ਸੱਤ ਧਰਤੀਆਂ ਦੇ ਸਿੱਧਾਂਤ ਨੂੰ ਵੀ ਇਹ ਅਪ੍ਰਵਾਨਗੀ ਕਰਦਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਉਪਦੇਸ਼ ਹੈ ਕਿ ਸੰਸਾਰ ਦੀ ਉਤਪੱਤੀ ਅਤੇ ਵਿਕਾਸ ਅਕਾਲ ਪੁਰਖ ਦੇ ਹੁਕਮ ਵਿੱਚ ਹਨ। ਅਕਾਲ ਪੁਰਖ ਸ੍ਰਸ਼ਟਿ ਦਾ ਕਰੱਤਾ ਅਤੇ ਜਗਤ ਦਾ ਨਿਰਮਾਤਾ ਵੀ ਹੈ। ਕਰਤੇ ਨੂੰ ਉਸਦੀ ਕ੍ਰਿਤ ਜਾਨ ਨਹੀਂ ਸਕਦੀ ਅਤੇ ਇਹ ਬ੍ਰਹਿਮੰਡ ਅਕਾਲ ਪੁਰਖ ਦੀ ਖੇਲ ਹੈ। ਜਦੋਂ ਉਹ ਚਾਹੁੰਦਾ ਹੈ, ਇਸ ਖੇਲ ਦਾ ਵਿਸਥਾਰ ਕਰਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਉਸਦਾ ਦਿਲ ਚਾਹੁੰਦਾ ਹੈ ਇਸਨੂੰ ਸਮੇਟ ਕੇ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਨੁਸਾਰ ਬ੍ਰਹਿਮੰਡ ਵਲੋਂ ਪੂਰਵ ਸੁੰਨ ਅਤੇ ਧੁੰਧਕਾਰ ਦੀ ਦਸ਼ਾ ਸੀ, ਈਸ਼ਵਰ (ਵਾਹਿਗੁਰੂ) ਦੇ ਹੁਕਮ ਵਲੋਂ ਉਸ ਵਿੱਚ ਸ੍ਰਸ਼ਟਿ ਦੀ ਉਤਪੱਤੀ ਹੋਈ ਅਤੇ ਇਸ ਉਤਪੱਤੀ ਨੂੰ ‘ਇਹੁ ਜਗੁ ਸਚੈ ਹੈ ਕੋਠੜੀ ਸਚੇ ਕਾ ਵਿਚਿ ਵਾਸੁ‘ ਦੇ ਸੰਦਰਭ ਵਿੱਚ ਮੰਨ ਕੇ ਜੀਣਾ ਚਾਹੀਦਾ ਹੈ। ਸ੍ਰਸ਼ਟਿ ਰਚਨਾ ਦਾ ਜੋ ਪ੍ਰਸੰਗ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੈ, ਉਸ ਪ੍ਰਸੰਗ ਨੂੰ ਭਿੰਨ ਭਿੰਨ ਧਰਮ ਗ੍ਰੰਥਾਂ ਵਿੱਚ ਦਿੱਤੇ ਸ੍ਰਸ਼ਟਿ ਰਚਨਾ ਦੇ ਪ੍ਰਸੰਗ ਨੂੰ ਅਰਥਹੀਣ ਸਿੱਧ ਕਰਕੇ ਇਸਨੂੰ ਈਸ਼ਵਰ (ਵਾਹਿਗੁਰੂ) ਦਾ ਅਬੂਝ ਹੁਕਮ ਵਿਖਾਇਆ ਹੈ। ਆਧੁਨਿਕ ਗਿਆਨ–ਵਿਗਿਆਨ ਨੇ ਆਪਣੀ ਖੋਜ ਪ੍ਰਕਰਿਆਵਾਂ ਦੁਆਰਾ ਜੋ ਸਿੱਧ ਕੀਤਾ ਹੈ, ਉਸੀ ਸੱਚ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਉਸਤੋਂ ਕਿਤੇ ਪਹਿਲਾਂ ਰੂਪਮਾਨ ਕਰਕੇ ਸਿੱਖ ਧਰਮ ਦੀ ਸਰਦਾਰੀ ਸਥਾਪਤ ਕਰ ਦਿੱਤੀ ਗਈ ਹੈ ਅਤੇ ਇਸਨੂੰ ਆਧੁਨਿਕ ਸਮਾਂ ਦਾ ਧਰਮ ਮੰਣਦੇ ਹੋਏ ਵੱਡੇ–ਵੱਡੇ ਵਿਗਿਆਨੀ ਵੀ ਇਸਨੂੰ ਨਮਨ ਕਰਣ ਲਈ ਮਜਬੂਰ ਹੋ ਜਾਂਦੇ ਹਨ। ਵਿਗਿਆਨ ਨੇ ਜੋ ਨਿਸ਼ਕਰਸ਼ ਕੱਢੇ, ਉਨ੍ਹਾਂ ਵਿੱਚ ਹੋਰ ਧਰਮਾਂ ਦੁਆਰਾ ਸਥਾਪਤ ਕੀਤੇ ਸ੍ਰਸ਼ਟਿ ਦੇ ਪੈਦਾ ਕਰਣ ਦੇ ਸਮੇਂ ਨੂੰ ਨਕਾਰਿਆ ਹੈ, ਉਸਦੀ ਪਰਿਕ੍ਰੀਆ ਨੂੰ ਅਪ੍ਰਵਾਨਗੀ ਕੀਤਾ ਹੈ, ਸੱਤ ਆਸਮਾਨਾਂ ਅਤੇ ਸੱਤ ਧਰਤੀਆਂ ਨੂੰ ਮੂਲ ਵਲੋਂ ਹੀ ਰੱਦ ਕੀਤਾ ਹੈ। ਵਿਗਿਆਨ ਦੁਆਰਾ ਸਵੀਕਾਰ ਕੀਤਾ ਸ੍ਰਸ਼ਟਿ ਪੈਦਾ ਕਰਣ ਦਾ ਪ੍ਰਸੰਗ ਸ਼੍ਰੀ ਗੁਰੂ ਗਰੰਥ ਸਾਹਿਬ ਨੇ ਪਹਿਲਾਂ ਹੀ ਸਥਾਪਤ ਕਰ ਦਿੱਤਾ।

facebook.com